其他語文內容 - 旁遮普文
ਹੋਰ ਭਾਸ਼ਾਵਾਂ ਵਿੱਚ ਸਮੱਗਰੀ (ਪੰਜਾਬੀ)
以旁遮普文提供的資訊
政府產業署網站的旁遮普文版本只選取部分重要資訊。要查閱我們網站的全部資訊,可瀏覽英文版、繁體中文版或簡體中文版。
ਪੰਜਾਬੀ ਵਿੱਚ ਜਾਣਕਾਰੀ ਉਪਲਬਧ ਹੈ
ਸਰਕਾਰੀ ਪ੍ਰਾਪਰਟੀ ਏਜੰਸੀ ਦੀ ਵੈੱਬਸਾਈਟ ਦੇ ਪੰਜਾਬੀ ਸੰਸਕਰਣ ਵਿੱਚ ਸਿਰਫ਼ ਚੁਣੀ ਹੋਈ ਜ਼ਰੂਰੀ ਜਾਣਕਾਰੀ ਸ਼ਾਮਲ ਹੈI ਤੁਸੀਂ ਸਾਡੀ ਵੈੱਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗਰੇਜ਼ੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਦੇਖ ਸਕਦੇ ਹੋI
ਸੁਆਗਤ ਸੁਨੇਹਾ
ਸਰਕਾਰੀ ਪ੍ਰਾਪਰਟੀ ਏਜੰਸੀ ਦੀ ਵੈੱਬਸਾਈਟ ਤੇ ਤੁਹਾਡਾ ਸੁਆਗਤ ਹੈI
ਸਰਕਾਰੀ ਪ੍ਰਾਪਰਟੀ ਏਜੰਸੀ ਦੀ ਸਥਾਪਨਾ ਅਪ੍ਰੈਲ 1990 ਵਿੱਚ ਕੀਤੀ ਗਈ ਸੀI ਇਸਦੇ ਮੁੱਖ ਕਾਰਜ ਦਫ਼ਤਰਾਂ ਵਰਗੀਆਂ ਆਮ ਵਰਤੋਂ ਦੀਆਂ ਰਿਹਾਇਸ਼ਾਂ ਲਈ ਬਿਊਰੋ ਅਤੇ ਵਿਭਾਗਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ, ਸਰਕਾਰੀ ਸੰਪਤੀਆਂ ਨੂੰ ਕੁਸ਼ਲਤਾ ਅਤੇ ਲਾਗਤ ਪ੍ਰਭਾਵੀ ਢੰਗ ਨਾਲ ਪ੍ਰਬੰਧਨ ਕਰਨਾ, ਅਤੇ ਸਰਕਾਰੀ ਸਾਈਟਾਂ ਅਤੇ ਸੰਪਤੀਆਂ ਦੀ ਵਰਤੋਂ ਨੂੰ ਅਨੁਕੂਲ ਬਣਾਉਣਾ ਹੈI
ਇਹ ਵੈੱਬਸਾਈਟ ਤੁਹਾਨੂੰ ਏਜੰਸੀ ਦੇ ਸੰਗਠਨ, ਜ਼ਿੰਮੇਵਾਰੀਆਂ, ਪ੍ਰਦਰਸ਼ਨ ਦੇ ਵਾਅਦੇ ਤੇ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ-ਨਾਲ ਜਾਇਦਾਦ ਦੇ ਪ੍ਰਬੰਧਨ, ਸਰਕਾਰੀ ਜਾਇਦਾਦਾਂ ਨੂੰ ਲੀਜ਼ ਤੇ ਦੇਣ ਦੇ ਮੌਕੇ ਆਦਿ ਬਾਰੇ ਅਪਡੇਟ ਕੀਤੀ ਜਾਣਕਾਰੀ ਪ੍ਰਦਾਨ ਕਰਦੀ ਹੈI
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੈੱਬਸਾਈਟ ਤੇ ਆ ਕੇ ਚੰਗਾ ਲਗੇਗਾI ਤੁਹਾਡੀਆਂ ਟਿੱਪਣੀਆਂ ਅਤੇ ਸੁਝਾਅ, ਜੇ ਕੋਈ ਹਨ, ਓਹਨਾਂ ਦਾ ਸਵਾਗਤ ਕੀਤਾ ਜਾਵੇਗਾI
ਘਰੇਲੂ ਸਰਕਾਰੀ ਸੰਪਤੀਆਂ
ਵਰਤਮਾਨ ਵਿੱਚ ਲੀਜ਼ ਤੇ ਉਪਲਬਧ ਸਾਬਕਾ ਸਰਕਾਰੀ ਆਵਾਸ (ਆਵਾਸਾਂ) ਬਾਰੇ ਹੋਰ ਵੇਰਵਿਆਂ ਲਈ, ਕਿਰਪਾ ਕਰਕੇ "GPA ਪ੍ਰਾਪਰਟੀ ਪੋਰਟਲ" ਵਿੱਚ ਸੰਬੰਧਿਤ ਵੈਬਪੇਜ ਤੇ ਜਾਣ ਲਈ ਇੱਥੇ ਕਲਿੱਕ ਕਰੋI
ਗੈਰ-ਘਰੇਲੂ ਸਰਕਾਰੀ ਸੰਪਤੀਆਂ
ਕਿਰਾਏ ਤੇ ਦੇਣਾ
ਘਰੇਲੂ ਸੰਪਤੀਆਂ ਤੋਂ ਇਲਾਵਾ ਦੁਕਾਨਾਂ, ਕੰਟੀਨ, ਇਸ਼ਤਿਹਾਰਬਾਜ਼ੀ ਸਥਾਨ, ਕਾਰ-ਪਾਰਕ, ਆਟੋਮੈਟਿਕ ਟੈਲਰ ਮਸ਼ੀਨਾਂ ਆਦਿ ਜੇਹੀ ਹੋਰ ਸਰਕਾਰੀ ਸੰਪਤੀਆਂ ਨਿਰਧਾਰਤ ਵਰਤੋਂ ਲਈ ਕਿਰਾਏ ਲਈ ਉਪਲਬਧ ਹੋ ਸਕਦੇ ਹਨI ਇਹ ਆਮ ਤੌਰ ਤੇ ਖੁੱਲ੍ਹੇ ਟੈਂਡਰਾਂ/ਕੋਟੇਸ਼ਨਾਂ ਰਾਹੀਂ ਕਿਰਾਏ ਤੇ ਦਿੱਤੇ ਜਾਂਦੇ ਹਨI ਜੇਕਰ ਕਿਰਾਏ ਤੇ ਦੇਣ ਲਈ ਸੰਪਤੀਆਂ ਹਨ, ਤਾਂ ਏਜੰਸੀ ਇਸ ਏਜੰਸੀ ਦੀ "GPA ਪ੍ਰਾਪਰਟੀ ਪੋਰਟਲ" ਵੈਬਸਾਈਟ ਅਤੇ ਮਨੋਨੀਤ ਸਥਾਨਕ ਅਖਬਾਰਾਂ (ਜਿੱਥੇ ਲਾਗੂ ਹੋਵੇ) ਤੇ ਟੈਂਡਰ/ਕੋਟੇਸ਼ਨ ਨੋਟਿਸ ਪ੍ਰਕਾਸ਼ਿਤ ਕਰੇਗੀI ਹੋਰ ਵੇਰਵਿਆਂ ਲਈ, GPA ਪ੍ਰਾਪਰਟੀ ਪੋਰਟਲ ਵਿੱਚ ਸੰਬੰਧਿਤ ਵੈਬਪੇਜ ਤੇ ਜਾਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋI
ਕਿਰਾਏ ਤੇ ਲੈਣਾ
ਸਮੇਂ-ਸਮੇਂ ਤੇ, ਸਰਕਾਰ ਸਰਕਾਰੀ ਵਰਤੋਂ ਲਈ ਢੁਕਵੀਆਂ ਨਿੱਜੀ ਗੈਰ-ਘਰੇਲੂ ਸੰਪਤੀਆਂ ਦੀ ਤਲਾਸ਼ ਕਰੇਗੀI ਕੋਈ ਵੀ ਪਾਰਟੀ ਜਿਨ੍ਹਾਂ ਕੋਲ ਸਰਕਾਰ ਨੂੰ ਦੇਣ ਲਈ ਯੋਗ ਗੈਰ-ਘਰੇਲੂ ਸੰਪਤੀਆਂ ਉਪਲਬਧ ਹਨ, ਉਹ ਸਬੰਧਤ ਸੰਪਤੀਆਂ ਦੇ ਵੇਰਵੇ add-reg@gpa.gov.hk ਰਾਹੀਂ ਜਾਂ 2827 1891 ਤੇ ਫੈਕਸ ਰਾਹੀਂ ਏਜੰਸੀ ਨੂੰ ਭੇਜ ਸਕਦੀਆਂ ਹਨI
ਵਾਧੂ ਸਰਕਾਰੀ ਰਿਹਾਇਸ਼
ਗੈਰ-ਸਰਕਾਰੀ ਸੰਸਥਾਵਾਂ ("NGOs") ਨੂੰ ਲੀਜ਼ ਤੇ ਦੇਣ ਲਈ ਉਪਲਬਧ ਵਾਧੂ ਸਰਕਾਰੀ ਰਿਹਾਇਸ਼ ("SGA") ਬਾਰੇ ਹੋਰ ਵੇਰਵਿਆਂ ਲਈ, ਕਿਰਪਾ ਕਰਕੇ "GPA ਪ੍ਰਾਪਰਟੀ ਪੋਰਟਲ" ਵਿੱਚ ਸੰਬੰਧਿਤ ਵੈਬਪੇਜਾਂ ਤੇ ਜਾਣ ਲਈ ਇੱਥੇ ਕਲਿੱਕ ਕਰੋI
ਮੋਜੂਦਾ ਟੈਂਡਰ ਦੇ ਸੱਦੇ ਜਾਂ ਜਨਤਕ ਨਿਲਾਮੀ (ਨਿਲਾਮੀਆਂ) ਬਾਰੇ ਹੋਰ ਵੇਰਵਿਆਂ ਲਈ, ਕਿਰਪਾ ਕਰਕੇ “GPA ਪ੍ਰਾਪਰਟੀ ਪੋਰਟਲ” ਵਿੱਚ ਸੰਬੰਧਿਤ ਵੈਬਪੇਜਾਂ ਤੇ ਜਾਣ ਲਈ ਇੱਥੇ ਕਲਿੱਕ ਕਰੋI
ਸਮਾਜਿਕ ਤੌਰ ਤੇ ਦੇਖਭਾਲ ਕਰਨ ਵਾਲੇ ਲੀਜ਼ਿੰਗ ਪ੍ਰਬੰਧ 2019 ਵਿੱਚ ਸ਼ੁਰੂ ਹੋਣ ਵਾਲੇ ਕਿਰਾਏਦਾਰਾਂ ਅਤੇ ਉਸ ਤੋਂ ਬਾਅਦ ਸਰਕਾਰੀ ਸੰਪੱਤੀ ਏਜੰਸੀ ਦੁਆਰਾ ਕਿਰਾਏ ਤੇ ਦਿੱਤੇ ਗਏ ਢੁਕਵੇਂ ਸਰਕਾਰੀ ਅਹਾਤੇ ਦੇ ਸਬੰਧ ਵਿੱਚ ਲਾਗੂ ਹੁੰਦੇ ਹਨI ਨਵੀਂ ਲੀਜ਼ਿੰਗ ਵਿਵਸਥਾ ਦੇ ਤਹਿਤ, ਇਹ ਏਜੰਸੀ ਉਚਿਤ ਅਹਾਤੇ ਨੂੰ ਲੀਜ਼ ਕਰਨ ਵਿੱਚ ਨੀਤੀਗਤ ਸਹਾਇਤਾ ਵਾਲੇ ਗੈਰ-ਸਰਕਾਰੀ ਸੰਗਠਨਾਂ (NGOs) ਅਤੇ ਸਮਾਜਿਕ ਉੱਦਮਾਂ (SEs) ਨੂੰ ਤਰਜੀਹ ਦੇਵੇਗੀ ਅਤੇ ਕਿਰਾਏਦਾਰੀ ਦੇ ਪ੍ਰਬੰਧਾਂ ਨੂੰ ਵੀ ਢੁਕਵੇਂ ਅਹਾਤੇ ਵਿੱਚ ਸ਼ਾਮਲ ਕਰੇਗੀ, ਤਾਂ ਜੋ ਕਿਰਾਏਦਾਰਾਂ ਦੇ ਵਪਾਰਕ ਟਰਨਓਵਰ ਦੇ ਅਨੁਸਾਰ ਕਿਰਾਏ ਦਾ ਪ੍ਰਬੰਧ ਕੀਤਾ ਜਾ ਸਕੇ ਨਾਲ ਹੀ ਲੰਬੇ ਅਤੇ ਲਚਕਦਾਰ ਕਾਰਜਕਾਲ ਪ੍ਰਦਾਨ ਕਰਕੇ ਛੋਟੇ ਅਤੇ ਮੱਧਮ ਆਕਾਰ ਦੇ ਉਦਯੋਗਾਂ (SME) ਦੇ ਕਾਰੋਬਾਰੀ ਸੰਚਾਲਨ ਨੂੰ ਸੌਖਾ ਬਣਾਇਆ ਜਾ ਸਕੇI ਹੋਰ ਜਾਣਕਾਰੀ ਲਈ, GPA ਪ੍ਰਾਪਰਟੀ ਪੋਰਟਲ ਵਿੱਚ ਸੰਬੰਧਿਤ ਵੈਬਪੇਜ ਤੇ ਜਾਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋI
ਸਰਕਾਰੀ ਸੰਪਤੀ ਏਜੰਸੀ ਮੁੱਖ ਤੌਰ ਤੇ ਆਮ ਵਰਤੋਂ ਵਾਲੇ ਸਾਂਝੇ-ਉਪਭੋਗਤਾ ਸਰਕਾਰੀ ਦਫ਼ਤਰਾਂ, ਸੀਮਾ ਨਿਯੰਤਰਣ ਪੁਆਇੰਟ ਸੁਵਿਧਾਵਾਂ ਅਤੇ ਏਜੰਸੀ ਦੁਆਰਾ ਅਸਥਾਈ ਦੇਖਭਾਲ ਦੇ ਅਧੀਨ ਸਾਬਕਾ ਵਿਭਾਗੀ/ਵਿਸ਼ੇਸ਼ ਸਥਾਨਾਂ ਦੇ ਪ੍ਰਬੰਧਨ ਆਦਿ ਲਈ ਜ਼ਿੰਮੇਵਾਰ ਹੈI ਪਿਛਲੇ ਕਈ ਸਾਲਾਂ ਵਿੱਚ, ਇਸ ਏਜੰਸੀ ਨੇ ਆਪਣੀਆਂ ਸੰਪਤੀ ਪ੍ਰਬੰਧਨ ਸੇਵਾਵਾਂ ਦੀ ਕੁਸ਼ਲਤਾ ਅਤੇ ਪ੍ਰਭਾਵ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕਈ ਪਹਿਲਕਦਮੀਆਂ ਨੂੰ ਲਾਗੂ ਕੀਤਾ ਹੈI ਹੋਰ ਵੇਰਵਿਆਂ ਲਈ, GPA ਪ੍ਰਾਪਰਟੀ ਪੋਰਟਲ ਵਿੱਚ ਸੰਬੰਧਿਤ ਵੈਬਪੇਜ ਤੇ ਜਾਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋI